ਸਿਆਣਿਆਂ ਦੀ ਕਹੌਤ

ਸਿਆਣਿਆਂ ਦੀ ਕਹੌਤ ਆ ਅਖੇ ਜਦੋਂ ਨਿੱਕੇ ਭਾਂਡੇ 'ਚ ਦਾਣੇ
ਵੱਧ ਪੈ ਜਾਣ ਤਾਂ ਡੁੱਲ੍ਹਣ ਲੱਗ ਜਾਂਦੇ ਨੇ, ਸੰਭਦੇ
ਨਈਂ। ਠੀਕ ਏਹੀ ਗੱਲ ਸਾਡੇ ਮੁਲਖ ਤੇ ਲਾਗੂ ਹੁੰਦੀ ਆ।
ਗਿਆਰਾਂ ਸੌ ਮਬੈਲ ਤੇ ਸੱਪ ਆਲੀਆਂ ਗੇਮਾਂ ਖੇਡਣ ਆਲੇ
ਮੁਲਖ ਦੇ ਹੱਥਾਂ 'ਚ ਅੰਡਰਾਇਡ ਫੋਨ ਆ ਗੇ । ਪਰ ਲੱਛਣ
ਹਜੇ ਵੀ ਓਹੀ ਨੇ। ਦਸ ਸਾਲ ਪੁਰਾਣੇ ਮੈਸਜ ਭੇਜੀ ਜਾਣਗੇ।
"ਅਖੇ ਯੇ ਮੈਸਜ ਫਲਾਣੀ ਮਾਤਾ ਸੇ ਚਲਾ ਹੈ, ਇਤਨੇ ਲੋਗੋਂ
ਕੋ ਭੇਜੋਗੇ ਤੋ ਅਗਜ਼ਾਮ ਮੇਂ ਅੱਛਾ ਹੋਗਾ"। ਵਾਹਯਾਤ ਗੱਲਾਂ।
ਕਿਤੇ ਸੜਕੀ ਹਾਦਸੇ 'ਚ ਕਿਸੇ ਦਾ ਸਾਰਾ ਟੱਬਰ ਮਰਿਆ ਵਾ
ਹੁੰਦਾ ਤੇ ਮੁਲਖ ਨੂੰ ਫੋਟੋਗਰਾਫੀ ਦਾ ਚਾਅ ਚੜ੍ਹ ਜਾਂਦਾ।
ਨੁੱਚੜਦੇ ਖੂਨ ਦੀਆਂ ਸੱਜਰੀਆਂ ਫੋਟਵਾੰ ਖਿੱਚ ਖਿੱਚ ਸਿੱਟੀ
ਜਾਣਗੇ।ਕਈ ਘਰੇ ਬੈਠੇ ਈ ਮੈਸਜ ਕਰੀ ਜਾਣਗੇ ਅਕੇ ਫਲਾਣੇ
ਹਸਪਤਾਲ 'ਚ ਖੂਨ ਚਾਹੀਦਾ, ਭੱਜਲੋ। ਬੰਦਾ ਪੁੱਛੇ ਤੁਸੀੰ
ਆਪ ਕਿਓੰ ਨੀਂ ਦੇਦੇੰ ਖੂਨ ਜਾਕੇ। ਨਾਏ ਰਾਹ ਜਾਂਦੇ ਬੰਦੇ ਨੂੰ
ਵੀ ਜੇ ਆਖੀਏ ਕਿ ਖੂਨ ਚਾਹੀਦਾ ਤਾੰ ਓਹ ਵੀ ਜਵਾਬ ਨੀੰ
ਦੇਦਾਂ। ਖੂਨ ਬਠਿੰਡੇ ਚਾਹੀਦਾ ਹੁੰਦਾ ਮੈਸਜ ਪਠਾਨਕੋਟ ਭੇਜੀ
ਜਾਣਗੇ।
ਜਾਂਂ ਹੋਰ ਰਬਾਜ ਚੱਲਿਆ ਵੱਟਸਐਪ ਤੇ। "ਯੇਹ ਲੜਕੀ ਕੀ
ਫੋਟੋ ਤੀਨ ਗਰੂਪੋਂ ਮੇਂ ਭੇਜੋ, ਇਸਕੇ ਲੀੜੇ ਲਹਿ ਜਾਏਗੇਂ"।
ਧਿੱਗ ਜਿਓਣਾ ਏਹੇ ਜੇ ਲੋਕਾਂ ਦਾ। ਦੁਰ ਫਿਟੇਮੂੰਹ ਵੀ ਛੋਟਾ
ਲਫ਼ਜ਼ ਆ ਏਹਨਾਂ ਲਈ। ਏਹੀ ਫਰਕ ਹੁੰਦਾ ਨਿੱਗਰ ਤੇ
ਨਿੱਘਰ ਸੋਚਣੀ ਦਾ। ਐਨਾ ਉਜੱਡਪੁਣਾ ਵੀ ਕੀ ਆਖ। ਜੇ
ਟਕਨੌਲਜੀ ਬਣਾਓਣੀ ਨਹੀਂ ਆਓਦੀ ਤਾਂ ਘੱਟੋ ਘੱਟ ਵਰਤਣੀ
ਤਾਂ ਸਿੱਖੋ ਜਰ। ...

No comments:

Post a Comment